Information

GGSSC INDIA

Guru Gobind Singh Study Circle, Punjab, India

Website: http://www.ggssc.net
Members: 130
Latest Activity: May 2, 2016

Discussion Forum

how to join dis course?

Started by Sardaar Baljinder Singh. Last reply by Amarpreet Singh Feb 1, 2013. 4 Replies

Waheguru ji...kindly guide me how to join dis course here in India...Shukar..Waheguru ji ka Khalsa Waheguru ji ki Fateh.....Continue

Comment Wall

Add a Comment

You need to be a member of GGSSC INDIA to add comments!

Comment by Gaurav Bibra on June 4, 2012 at 13:51

waheguru waheguru waheguru 

Comment by Rajpal Singh on April 24, 2012 at 6:26

Waheguru Ji Ka Khalsa Waheguru Ji Ki Fateh......

Comment by amandeepsingh on December 24, 2011 at 22:43

wahegur ji ka khalsa wahegur ji fateh.....

Comment by Bakhshish Singh on August 19, 2011 at 15:37

Thanks Veer Jio

 

Comment by Sardar Sathvir Singh on April 21, 2011 at 7:57
modern way of gaining knowledge.......to be a complete sikh
Comment by Harmohinder Singh on April 17, 2011 at 22:16

is nu update krn walean nu benti hai ke jldi-jldi update karde reha karo g

 

Comment by Perwinder Singh on March 25, 2011 at 7:08
Comment by sikhputtar on December 7, 2010 at 12:58
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,,,,ਜੀ

ਮਾਮਲਾ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦਾ

ਗੁਰੂ ਗਬਿੰਦ ਸਿੰਘ ਜੀ ਦੇ ਆਗਮਨ ਪੁਰਬ ਦਾ, ਸੱਤ ਸਾਲ ਮਗਰੋਂ ਫਿਰ ਰੌਲਾ ਪੈ ਗਿਆ ਹੈ। ਬੜੀ ਮੁਸ਼ਕਿਲ ਨਾਲ ਸਿੱਖਾਂ ਨੇ ਇਸ ਵਬਾਲ ਤੋਂ ਜਾਨ ਛੁੜਾਈ ਸੀ, ਪਰ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸਿੱਖਾਂ ਦੇ ਪੰਜਾਂ ਤਖਤਾਂ, ਸਿੱਖਾਂ ਦੇ ਸ਼੍ਰੋਮਣੀ ਸੰਤ-ਮਹਾਂਪੁਰਖਾਂ, ਬ੍ਰਹਮਗਿਆਨੀਆਂ ਦੀ ਯੂਨੀਅਨ (ਸੰਤ ਸਮਾਜ) ਨੇ ਸਿੱਖਾਂ ਨੂੰ ਫਿਰ ਓਸੇ ਹੀ ਚੌਰਾਹੇ ਤੇ ਲਿਆ ਕੇ ਖੜਾ ਕਰ ਦਿੱਤਾ ਹੈ, ਜਿਥੋਂ ਬੜੀ ਮੁਸ਼ਕਿਲ ਨਾਲ ਸਿੱਖਾਂ ਨੇ 2003 ਵਿਚ ਆਪਣੇ ਸਹੀ ਰਸਤੇ ਦੀ ਭਾਲ ਕਰ ਕੇ, ਨਾਨਕਸ਼ਾਹੀ ਕੈਲੰਡਰ ਆਸਰੇ ਅਗਾਂਹ ਵਧਣਾ ਸ਼ੁਰੂ ਕੀਤਾ ਸੀ।

ਪਰ ਸਿੱਖਾਂ ਦੀਆਂ ਇਨ੍ਹਾਂ ਮਹਾਨਤਮ ਸੰਸਥਾਵਾਂ ਨੇ, ਪੰਥ ਦੇ ਜਜ਼ਬਾਤ ਨੂੰ ਘੱਟੇ ਵਿਚ ਰੋਲਦਿਆਂ, ਨਾਨਕਸ਼ਾਹੀ ਕੈਲੰਡਰ ਦਾ ਮੁੜ ਬ੍ਰਾਹਮਣੀ ਕਰਨ ਕਰ ਕੇ, ਸਿੱਖਾਂ ਦੀ ਵੱਖਰੀ ਹੋਂਦ ਖਤਮ ਕਰ ਕੇ, ਫਿਰ ਬ੍ਰਾਹਮਣਾਂ ਦੇ ਥੱਲੇ ਲਗਾ ਦਿੱਤਾ ਹੈ। ਕੁਝ ਜਾਗਰੂਕ ਸਿੱਖ ਸੰਸਥਾਵਾਂ ਅਤੇ ਸਿੱਖ ਵਿਅਕਤੀਆਂ ਨੇ 2003 ਵਾਲੇ ਨਾਨਕਸ਼ਾਹੀ ਕੈਲੰਡਰ ਮੁਤਾਬਕ 5 ਜਨਵਰੀ ਨੂੰ, ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਮਨਾਉਣ ਦਾ ਫੈਸਲਾ ਕੀਤਾ ਹੈ। ਪਰ ਉਪਰ ਵਰਨਿਤ ਸੰਸਥਾਂਵਾਂ ਨੇ ਇਹ ਪੁਰਬ, ਨਾਨਕਸ਼ਾਹੀ (ਬਿਕਰਮੀ) ਮੁਤਾਬਕ 11 ਜਨਵਰੀ ਨੂੰ ਮਨਾਉਣ ਦਾ ਫੈਸਲਾ ਕੀਤਾ ਹੈ।

ਸਿੱਖ, ਗੁਰੂ ਸਾਹਿਬ ਦਾ ਆਗਮਨ ਪੁਰਬ ਜਿਸ ਤਾਰੀਖ ਨੂੰ ਮਰਜ਼ੀ ਮਨਾਉਣ, ਪਰ ਉਸ ਤੋਂ ਪਹਿਲਾਂ ਮੇਰੇ ਕੁਝ ਸਵਾਲਾਂ ਦੇ ਜਵਾਬ, ਆਪਣੀ ਜ਼ਮੀਰ ਨੂੰ ਜ਼ਰੂਰ ਦੇ ਲੈਣ।

ਮੈਂ ਸਿਧੇ-ਸਾਦੇ, ਸਰਲ ਸੁਭਾਅ ਦੇ ਸਿੱਖਾਂ ਨੂੰ ਜ਼ਿਆਦਾ ਚੱਕਰ ਵਿਚ ਨਾ ਪਾਉਂਦੇ, ਇਹੀ ਪੁਛਣਾ ਚਾਹੁੰਦਾ ਹਾਂ ਕਿ, ਕੀ ਕੋਈ ਬੰਦਾ ਸਾਲ ਵਿਚ ਦੋ ਵਾਰੀ ਜੰਮ ਸਕਦਾ ਹੈ? ਉਸ ਦਾ ਜਨਮ ਦਿਨ ਸਾਲ ਵਿਚ ਦੋ ਵਾਰੀ ਮਨਾਇਆ ਜਾ ਸਕਦਾ ਹੈ? ਜੇ ਨਹੀਂ ਤਾਂ ਬ੍ਰਾਹਮਣ ਅਤੇ ਤੁਹਾਡੀ ਕਿਰਤ-ਕਮਾਈ ਤੇ ਪਲਣ ਵਾਲੇ ਇਹ ਸਾਰੇ ਮਹਾਂਪੁਰਸ਼, ਤੁਹਾਡੇ ਦਸਵੇਂ ਨਾਨਕ ਨਾਲ ਅਜਿਹਾ ਕੋਝਾ ਮਜ਼ਾਕ ਕਿਉਂ ਕਰ ਰਹੇ ਹਨ? ਹੁਣ ਫਿਰ ਬ੍ਰਾਹਮਣ ਦੱਸਿਆ ਕਰਨਗੇ ਕਿ ਇਸ ਸਾਲ ਵਿਚ, ਤੁਹਾਡਾ ਗੁਰੂ ਦੋ ਵਾਰੀ ਜੰਮਿਆ ਸੀ, ਤੁਸੀਂ ਉਸ ਦਾ ਆਗਮਨ ਪੁਰਬ ਸਾਲ ਵਿਚ ਦੋ ਵਾਰ ਮਨਾਉਣਾ ਹੈ।

ਇਸ ਸਾਲ ਵਿਚ ਤੁਹਾਡਾ ਗੁਰੂ ਜੰਮਿਆ ਹੀ ਨਹੀਂ ਇਸ ਲਈ ਤੁਸੀਂ ਉਸ ਦਾ ਆਗਮਨ ਪੁਰਬ ਨਹੀਂ ਮਨਾਉਣਾ ਹੈ।

ਕੀ ਤੁਸੀਂ ਏਨੇ ਹੀ ਬੇ-ਗੈਰਤ ਹੋ ਗਏ ਹੋ ਕਿ, ਕੋਈ ਤਹਾਡੇ ਗੁਰੂ ਦਾ ਮਜ਼ਾਕ ਉਡਾਈ ਜਾਵੇ ਅਤੇ ਤੁਹਾਡੀਆਂ ਇਹ ਸੰਸਥਾਂਵਾਂ ਉਸ ਮਜ਼ਾਕ ਵਿਚ ਭਾਈਵਾਲ ਹੋ ਰਹੀਆਂ ਹੋਣ ਅਤੇ ਤੁਸੀਂ ਮੂੰਹ ਬੰਦ ਕਰੀ, ਇਹ ਤਮਾਸ਼ਾ ਵੇਖਦੇ ਰਹੋ। ਜਿਨ੍ਹਾਂ ਨੂੰ ਗੁਰੂ ਦਾ ਇਹ ਅਪਮਾਨ ਮੰਜ਼ੂਰ ਹੈ, ਉਹ ਆਪਣੇ ਨਾਮ ਨਾਲੋਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ “ ਸਿੰਘ” ਲਾਹ ਕੇ ਨਾਮ ਨਾਲ ਦਾਸ, ਚੰਦ, ਦੇਵ ਆਦਿ ਜੋ ਮਰਜ਼ੀ ਲਗਾ ਲੈਣ।

ਜਿਨ੍ਹਾਂ ਨੂੰ ਬ੍ਰਾਹਮਣ ਵਲੋਂ ਕੀਤੀ ਜਾ ਰਹੀ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਬੇ-ਇਜ਼ਤੀ ਅਤੇ ਇਨ੍ਹਾਂ ਸੰਸਥਾਵਾਂ ਵਲੋਂ ਕੀਤੀ ਜਾ ਰਹੀ, ਇਸ ਬੇਇਜ਼ਤੀ ਦੀ ਪ੍ਰੋੜ੍ਹਤਾ ਬਰਦਾਸ਼ਤ ਨਹੀਂ ਉਹ ਇਕੱਠੇ ਹੋ ਕੇ 2003 ਵਾਲੇ ਨਾਨਕਸ਼ਾਹੀ ਕੈਲੰਡਰ ਮੁਤਾਬਕ 5 ਜਨਵਰੀ ਨੂੰ ਗੁਰੂ ਸਾਹਿਬ ਦਾ ਆਗਮਨ ਪੁਰਬ ਮਨਾ ਕੇ ਇਨ੍ਹਾਂ ਨੂੰ ਢੁਕਵਾਂ ਜਵਾਬ ਦੇਵੋ ਤਾਂ ਜੋ ਪੱਕੇ ਤੌਰ ਤੇ ਗੁਰੂ ਸਾਹਿਬਾਂ ਦੇ ਪੁਰਬ, ਹਰ ਸਾਲ ਇਕੋ ਤਾਰੀਖ ਨੂੰ ਮਨਾਏ ਜਾਇਆ ਕਰਨ।

ਜੇ ਇਹ ਨਹੀਂ ਕਰ ਸਕਦੇ ਤਾਂ ਸਿੱਖੀ ਦੀ ਗੱਲ ਕਰਨੀ ਛੱਡ ਦਵੋ।


(ਨੋਟ :- ਜੇ ਕੁਝ ਵੀਰ-ਭੈਣਾਂ, ਜਾਂ ਸੰਸਥਾਵਾਂ ਆਪਣੇ ਨਾਮ ਥੱਲੇ , ਇਸ ਲੇਖ ਦੇ ਪੰਫਲਿਟ ਛਪਵਾ ਕੇ, ਆਪਣੇ ਇਲਾਕੇ ਦੇ ਸਿੱਖਾਂ ਵਿਚ ਵੰਡ ਦੇਣ ਤਾਂ ਆਸ ਹੈ ਕਿ ਸਿੱਖ ਜਾਗ੍ਰਿਤ ਹੋ ਕੇ ਇਨ੍ਹਾਂ ਪਖੰਡੀਆਂ ਕੋਲੋਂ ਆਪਣਾ ਖਹਿੜਾ ਛੁੜਾ ਸਕਦੇ ਹਨ। ਧੰਨਵਾਦੀ ਹੋਵਾਂਗਾ।)

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,,,,ਜੀ
Comment by sikhputtar on December 4, 2010 at 21:57
ਖਾਲਸੇ
ਦਾ ਜਨਮ ਅਸਥਾਨ ਸ੍ਰੀ ਆਨੰਦਪੁਰ ਸਾਹਿਬ ਜਿਸ ਨੂੰ ਨੌਵੀਂ ਨਾਨਕ ਜੋਤ ਸ੍ਰੀ ਗੁਰੂ ਤੇਗ ਬਹਾਦਰ ਜੀ
ਨੇ
ਵਸਾਇਆ । ਜਿੱਥੇ ਅੱਜ ਆਨੰਦਪੁਰ ਸਾਹਿਬ ਵਸਿਆ ਹੋਇਆ ਹੈ, ਇਹ ਤਿੰਨ ਪਿੰਡ ਦੀ ਜ਼ਮੀਨ
ਬਿਲਾਸਪੁਰ ਦੀ ਰਾਣੀ ਤੋਂ ਮੁੱਲ
ਖਰੀਦ ਕੇ ਗੁਰੂ ਸਾਹਿਬ ਨੇ ਸ਼ਹਿਰ ਬੰਨ੍ਹਿਆ । ਇਸ ਜਰ ਖਰੀਦ
ਜ਼ਮੀਨ ਤੇ ਗੁਰੂ ਜੀ ਨੇ ਨਾਨਕੀ ਚੱਕ ਨਗਰ ਵਸਾਇਆ ।
ਸਤਿਗੁਰੂ ਜੀ ਵੱਲੋਂ 26 ਅੱਸੂ ਸੰਮਤ 1722
(ਅਕਤੂਬਰ 1665) ਨੂੰ ਆਨੰਦਪੁਰ ਸਾਹਿਬ ਦੀ ਨੀਂਹ ਰੱਖੀ ਗਈ ਸੀ । ਇਸ
ਦੌਰਾਨ ਕਸ਼ਮੀਰ ਦੇ ਮਾਸੂਮ
ਪੰਡਤ ਨੇ ਗੁਰੂ ਜੀ ਦੇ ਦਰਬਾਰ ਵਿੱਚ ਹਾਜਰ ਹੋ ਕੇ ਹਿੰਦੂ ਧਰਮ ਦੀ ਰੱਖਿਆ ਤੇ ਔਰੰਗਜੇਬ
ਦੇ
ਅੱਤਿਆਚਾਰ ਤੋਂ ਬਚਾਉਣ ਲਈ ਫਰਿਆਦ ਕੀਤੀ ।
ਜਿਸ ਮਗਰੋਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ
ਬਹਾਦਰ ਜੀ ਨੇ ਔਰੰਗਜੇਬ ਦੇ ਜ਼ਬਰ ਵਿਰੁੱਧ 11 ਨਵੰਬਰ 1675 ਈਸਵੀ
ਨੂੰ ਚਦਨੀ ਚੌਂਕ (ਦਿੱਲੀ)
ਵਿਖੇ ਮਹਾਨ ਸ਼ਹਾਦਤ ਦੇ ਕੇ ਜ਼ੁਲਮ ਦੇ ਹੜ ਨੂੰ ਰੋਕਿਆ । ਜਿਸ ਬਾਬਤ ਦਸਮੇਸ਼ ਪਿਤਾ ਗੁਰੂ
ਗੋਬਿੰਦ
ਸਿੰਘ ਜੀ ਦੇ ਪਾਵਨ ਬਚਨ ਹਨ :
ਤਿਲਕ ਜੰਝੂ ਰਾਖਾ ਪ੍ਰਭ ਤਾ ਕਾ ।।
ਕੀਨੋ ਬਡੋ
ਕਲੂ ਮਹਿ ਸਾਕਾ ।।
ਇਸ ਅਦੁੱਤੀ ਕੁਰਬਾਨੀ ਉਪਰੰਤ ਅਕਾਲ ਪੁਰਖ ਦੇ ਹੁਕਮ ਅਨੁਸਾਰ ਨੌਵੇਂ ਗੁਰੂ
ਜੀ ਦਾ ਸੀਸ, ਭਾਈ ਜੈਤਾ ਜੀ (ਭਾਈ
ਜੀਵਨ ਸਿੰਘ) ਦਿੱਲੀ ਤੋਂ ਕੀਰਤਪੁਰ ਸਾਹਿਬ, ਜਦੋਂ ਗੁਰਦੁਆਰਾ
ਬਿਬਾਨਗੜ੍ਹ ਸਾਹਿਬ ਦੇ ਸਥਾਨ ਤੇ ਲੈ ਕੇ ਪਹੁੰਚੇ, ਤੇ ਅੱਗੋਂ ਗੁਰੂ
ਗੋਬਿੰਦ ਸਿੰਘ ਜੀ, ਮਾਤਾ
ਨਾਨਕੀ ਜੀ, ਮਾਤਾ ਗੁਜਰੀ ਜੀ ਤੇ ਵੱਡੀ ਗਿਣਤੀ ਵਿੱਚ ਸੰਗਤ ਸਹਿਤ ਉੱਥੇ ਪੁੱਜੇ ।
ਕਲਗੀਧਰ
ਪਾਤਸ਼ਾਹ ਜੀ ਨੇ ਭਾਈ ਜੈਤਾ ਨੂੰ ਛਾਤੀ ਨਾਲ ਲਗਾ ਕੇ ‘ਰੰਘਰੇਟੇ ਗੁਰੂ ਕੇ ਬੇਟੇ’ ਦਾ
ਵਰਦਾਨ ਦਿੱਤਾ ਤੇ ਗੁਰੂ ਸਾਹਿਬ ਜੀ ਦਾ ਸੀਸ
ਪਾਲਕੀ ਵਿੱਚ ਅਦਬ ਨਾਲ ਸਜਾ ਕੇ ਗੁਰਦੁਆਰਾ ਸੀਸ
ਗੰਜ ਸਾਹਿਬ ਵਿਖੇ ਲੈ ਕੇ ਪਹੁੰਚੇ । ਇਸ ਸਥਾਨ ਉੱਪਰ ਗੁਰੂ ਤੇਗ
ਬਹਾਦਰ ਸਾਹਿਬ ਜੀ ਦੇ ਸੀਸ ਦਾ
ਸਸਕਾਰ ਕੀਤਾ ਗਿਆ । ਇਸ ਅਸਥਾਨ ਦਾ ਅੰਦਰਲਾ ਹਿੱਸਾ (ਗੁਰਦੁਆਰਾ ਅਕਾਲ ਬੁੰਗਾ)
ਗੁਰੂ ਗੋਬਿੰਦ
ਸਿੰਘ ਜੀ ਦੀ ਆਪਣੀ ਨਿਗਰਾਨੀ ਹੇਠ ਬਣਿਆ ਹੋਇਆ ਹੈ । ਨੌਵੇਂ ਸਤਿਗੁਰੂ ਜੀ ਦੀ ਸ਼ਹੀਦੀ ਯਾਦਗਾਰ ਸਥਾਨ
ਜੋ
ਕਿ ਗੁਰਦੁਆਰਾ ਤਖਤ ਸ੍ਰੀ ਕੇਸਗੜ ਸਾਹਿਬ ਦੇ ਨੇੜੇ ਸਥਿਤ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,,,,ਜੀ
Comment by sikhputtar on December 3, 2010 at 21:52
ਬੇੜਾ ਕੌਮ ਦਾ ਜਿਨ੍ਹਾਂ ਨੇ ਗਰਕ ਕੀਤਾ, ਸਿਰੀਂ ਜ਼ਾਲਮਾਂ ਦੇ ਖਾਕ ਪਾਉਣ ਲੱਗ ਪਉ ।

ਦੇਸ਼ ਭਗਤਾਂ ਨੂੰ ਜਿਨ੍ਹਾਂ ਨੇ ਦੁੱਖ ਦਿੱਤਾ, ਉਹਨਾਂ ਜ਼ਾਲਮਾਂ ਦੀ ਧੌਣ ਲਾਹੁਣ ਲੱਗ ਪਉ ।

ਪੰਜਾਬ ਵਿਚ ਪਾਪੀ ਨਹੀਂ ਰਹਿਣ ਦੇਣੇ, ਜਿਥੇ ਕਿਤੇ ਦੇਖੋ ਵੰਡ ਪਾਉਣ ਲੱਗ ਪਉ ।

ਸਾੜੋ ਚੌਂਕੀਆਂ ਲੁੱਟੋ ਖਜ਼ਾਨਿਆਂ ਨੂੰ, ਪੁਲਿਸ ਥਾਣਿਆਂ ਨੂੰ ਘੇਰਾ ਪਾਉਣ ਲੱਗ ਪਉ ।

ਕੰਮ ਦੂਸਰਾ ਵੀ ਨਾਲ ਸ਼ੁਰੂ ਕਰਨਾ, ਰੇਲਾਂ ਹੇਠਾਂ ਵੀ ਬੰਬ ਟਿਕਾਉਣ ਲੱਗ ਪਉ ।

ਕਲਗੀਧਰ ਦੇ ਸਿੰਘੋ ਸੂਰਮਿਓਂ ਵੇ, ਵੇਲਾ ਆ ਗਿਆ ਗਦਰ ਮਚਾਵਣੇ ਦਾ ।

ਅੱਖੀਂ ਵੇਖ ਬੇ-ਅਦਬੀਆਂ ਹੁੰਦੀਆਂ ਨੂੰ, ਰਿਹਾ ਵਕਤ ਨਾ ਝੱਟ ਲੰਘਾਵਣੇ ਦਾ ।

ਜ਼ੁਲਮ ਵੇਖ ਕੇ ਕਿਉਂ ਸੂਰਿਓ ਚੁੱਪ ਬੈਠੇ, ਵਕਤ ਆ ਗਿਆ ਤੇਗ ਉਠਾਵਣੇ ਦਾ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,,,,ਜੀ
 
 
 

© 2017   Seva by Guru Gobind Singh Study Circle, Canada   Powered by

Badges  |  Report an Issue  |  Terms of Service